The Summer News
×
Monday, 20 May 2024

ਰਾਤਾਂ ਨੂੰ ਖੋਹ ਕਰਨ ਵਾਲਾ ਇੱਕ ਕਾਬੂ, ਇੱਕ ਫਰਾਰ

 -ਸੱਤ ਮੋਬਾਈਲ ਬਰਾਮਦ


ਲੁਧਿਆਣਾ,16 ਅਕਤੂਬਰ (ਦਲਜੀਤ ਵਿੱਕੀ): ਥਾਣਾ ਜਮਾਲਪੁਰ ਅਧੀਨ ਆਉਂਦੀ ਮੁੰਡੀਆ ਚੌਕੀ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ਤੇ ਨਾਕੇਬੰਦੀ ਦੌਰਾਨ ਮੋਟਰਸਾਈਕਲ ਸਵਾਰ ਖੋਹ ਕਰਨ ਵਾਲੇ ਮੁਲਜ਼ਮ ਨੂੰ ਕਾਬੂ ਕਰਕੇ ਉਸ ਦੇ ਕਬਜੇ ਵਿੱਚੋ ਖੋਹ ਕੀਤੇ 7 ਮੋਬਾਇਲ ਬਰਾਮਦ ਕੀਤੇ ਹਨ ।


ਇਸ ਮਾਮਲੇ ਵਿੱਚ ਜਾਣਕਾਰੀ ਦਿੰਦੇ ਹੋਏ ਇੰਡਸਟਰੀਅਲ ਏਰੀਆ ਏ ਦੇ ਏਸੀਪੀ ਜਤਿੰਦਰ ਚੋਪੜਾ ਨੇ ਦੱਸਿਆ ਕਿ ਓਹਨਾ ਦੇ ਥਾਣਾ ਜਮਾਲਪੁਰ ਮੁਖੀ ਜਸਪਾਲ ਸਿੰਘ ਦੀ ਅਗਵਾਈ ਵਾਲੇ ਮੁੰਡੀਆ ਚੱਕੀ ਮੁਖੀ ਸੁਰਜੀਤ ਸਿੰਘ ਸੈਣੀ ਨੂੰ ਗੁਪਤ ਸੂਚਨਾ ਮਿਲੀ ਕਿ ਉਨ੍ਹਾਂ ਦੇ ਇਲਾਕੇ 'ਚ ਲੁੱਟਾਂ ਖੋਆ ਕਰਨ ਵਾਲੇ ਗਿਰੋਹ ਦੇ ਮੈਂਬਰ ਇਲਾਕੇ ਚ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਚ ਘੁੰਮ ਰਹੇ ਹਨ। ਉਨ੍ਹਾਂ ਤੁਰੰਤ ਪੁਲਿਸ ਪਾਰਟੀ ਸਮੇਤ ਆਪਣੇ ਇਲਾਕੇ ਚ ਨਾਕੇਬੰਦੀ ਦੌਰਾਨ ਲੁਟੇਰਾ ਗਿਰੋਹ ਦੇ ਇਕ ਮੈਂਬਰ ਨੂੰ ਕਾਬੂ ਕਰ ਲਿਆ ਜਦਕਿ ਉਸ ਦਾ ਸਾਥੀ ਭੱਜਣ ਚ ਕਾਮਯਾਬ ਹੋ ਗਿਆ। ਫੜੇ ਗਏ ਮੁਲਜ਼ਮ ਦੀ ਪਹਿਚਾਣ ਬੂਥਗੜ੍ਹ ਜੱਟਾ ਨਿਵਾਸੀ ਗੁਰਵਿੰਦਰਪਾਲ ਸਿੰਘ ਵਜੋਂ ਹੋਈ। ਪੁਲਿਸ ਨੇ ਮੁਲਜ਼ਮ ਕੋਲੋਂ ਲੁੱਟ ਕੀਤੇ 7 ਮੋਬਾਇਲ ਅਤੇ ਮੋਟਰਸਾਈਕਲ ਬਰਾਮਦ ਕਰ ਲਿਆ। ਪੁਲਿਸ ਅਨੁਸਾਰ ਹਾਲੇ ਮੁਲਜ਼ਮ ਦਾ ਸਾਥੀ ਨੀਚੀ ਮੰਗਲੀ ਨਿਵਾਸੀ ਲੱਕੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਜਿਸ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।

Story You May Like